ਜਿੰਮ ਬੰਦ ਕਰਨ ਦੇ ਹੁਕਮਾਂ ਦੇ ਵਿਰੋਧ ’ਚ ਜਿੰਮ ਮਾਲਕਾਂ ਨੇ ਕੀਤਾ ਰੋਸ ਪ੍ਰਦਰਸ਼ਨ - ਸ਼ਰੀਰਕ ਤੰਦਰੁਸਤੀ ਨੂੰ ਕਮਜ਼ੋਰ
ਮਾਨਸਾ: ਸਰਕਾਰ ਵੱਲੋਂ ਜਿੰਮ, ਰੈਸਟੋਰੈਂਟ ਬੰਦ ਕਰਨ ਦੇ ਆਦੇਸ਼ ਦੇ ਵਿਰੋਧ ਵਿਚ ਕਿਸਾਨ ਯੂਨੀਅਨ ਦੇ ਯੂਥ ਵਿੰਗ ਅਤੇ ਜਿੰਮ ਮਾਲਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ । ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਠੇਕੇ ਤਾਂ ਖੋਲ੍ਹ ਰੱਖੇ ਹਨ ਪਰ ਲੋਕਾਂ ਦੀ ਸ਼ਰੀਰਕ ਤੰਦਰੁਸਤੀ ਨੂੰ ਕਮਜ਼ੋਰ ਕਰਨ ਲਈ ਜਿਮ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦਾ ਹਵਾਲਾ ਦੇ ਕੇ ਪਹਿਲਾਂ ਸਕੂਲ ਬੰਦ ਕੀਤੇ ਅਤੇ ਹੁਣ ਜਿੰਮ ਬੰਦ ਕਰ ਦਿੱਤੇ ਹਨ। ਪੰਜਾਬ ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਨਾ ਹੀਂ ਸਿੱਖਿਅਤ ਹੋਣ ਦੇਣਾ ਹੈ ਅਤੇ ਨਾ ਹੀ ਤੰਦਰੁਸਤ ਹੋਣ ਦੇਣਾ ਹੈ।