ਸਿੰਘੂ ਬਾਰਡਰ ਤੱਕ ਦੌੜ ਲਗਾਉਣ ਵਾਲਾ ਗੁਰਵਿੰਦਰ ਪਹੁੰਚਿਆ ਅੰਮ੍ਰਿਤਸਰ - ਸੰਘਰਸ਼ ’ਚ ਜੁਟੇ ਕਿਸਾਨ
ਅੰਮ੍ਰਿਤਸਰ: ਕਿਸਾਨੀ ਅੰਦੋਲਨ ਨੂੰ ਨਵਾਂ ਬਲ ਬਖਸ਼ਣ ਅਤੇ ਮੋਦੀ ਸਰਕਾਰ ਤਕ ਕਿਸਾਨਾਂ ਦੀ ਅਵਾਜ਼ ਪਹੁੰਚਾਉਣ ਲਈ ਡੇਰਾ ਬਾਬਾ ਨਾਨਕ ਦੇ ਪਿੰਡ ਕਾਲਾ ਅਫ਼ਗਾਨਾ ਤੋਂ ਸਿੱਖ ਨੌਜਵਾਨ ਗੁਰਵਿੰਦਰ ਸਿੰਘ 600 ਕਿਲੋਮੀਟਰ ਦੌੜ ਲਗਾ ਕੇ 10 ਤੋਂ 12 ਦਿਨਾਂ ’ਚ ਸਿੰਘੂ ਬਾਰਡਰ ਪਹੁੰਚੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸਿਖ ਨੌਜਵਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਸਾਨੀ ਅੰਦੋਲਨ ਨੂੰ ਨਵਾਂ ਬਲ ਬਖਸ਼ਣ ਅਤੇ ਕਿਸਾਨੀ ਸੰਘਰਸ਼ ’ਚ ਜੁਟੇ ਕਿਸਾਨ ਭਰਾਵਾਂ ਦੀ ਹਮਾਇਤ ਲਈ "ਹੱਕਾਂ ਦੀ ਦੌੜ" ਲਗਾ 10 ਤੋਂ 12 ਦਿਨ ’ਚ ਦਿੱਲੀ ਪਹੁੰਚੇਗਾ।