ਗੁਰੂਹਰਸਹਾਏ ਦੀ ਧੀ ਬਣੀ ਜੱਜ, ਵਧਾਈ ਦੇਣ ਲਈ ਲੋਕਾਂ ਲਗਾ ਤਾਂਤਾ - Guruharsahai daughter became a judge
ਗੁਰੂਹਰਸਹਾਏ: ਮਿਡਲ ਪਰਿਵਾਰ ਦੀ ਬੇਟੀ ਚੰਦਨ ਕੰਬੋਜ਼ ਨੇ ਇਤਿਹਾਸ ਰੱਚ ਦਿੱਤਾ ਹੈ ਤੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ। ਚੰਦਨ ਕੰਬੋਜ ਦੇ ਗੁਰੂਹਰਸਹਾਏ ਘਰ ਪੁੱਜਣ 'ਤੇ ਵਧਾਈ ਦੇਣ ਲਈ ਰਿਸ਼ਤੇਦਾਰਾਂ ਦਾ ਤਾਂਤਾ ਲੱਗ ਗਿਆ। ਚੰਦਨ ਕੰਬੋਜ ਦੇ ਜੱਜ ਬਣਨ ਦੀ ਖ਼ਬਰ ਸੁਣਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਨੇ ਵੀ ਚੰਦਨ ਕੰਬੋਜ ਘਰ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ।