ਫ਼ਰੀਦਕੋਟ ਵਿੱਚ ਖੁੱਲ੍ਹਿਆ ਘਰੇਲੂ ਰਾਸ਼ਨ ਦਾ ਮੋਦੀਖਾਨਾ - ਬਲਜਿੰਦਰ ਸਿੰਘ ਜਿੰਦੂ
ਫਰੀਦਕੋਟ: ਪਿਛਲੇ ਦਿਨੀਂ ਲੁਧਿਆਣਾ 'ਚ ਬਲਜਿੰਦਰ ਸਿੰਘ ਜਿੰਦੂ ਵੱਲੋਂ ਸਸਤੀਆਂ ਦਵਾਈਆਂ ਦਾ ਇੱਕ ਮੋਦੀਖਾਨਾ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਮੋਦੀਖਾਨੇ ਦੀ ਲਹਿਰ ਚੱਲ ਪਈ ਹੈ। ਇਸ ਲਹਿਰ ਦੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਤਰਕਸ਼ੀਲ ਆਗੂ ਲਖਵਿੰਦਰ ਹਾਲੀ ਨੇ ਆਪਣੇ ਪਿੰਡ ਦੇ ਜ਼ਰੂਰਤਮੰਦਾਂ ਲੋਕਾਂ ਲਈ ਮੋਦੀਖਾਨਾ ਖੋਲ੍ਹਿਆ ਸੀ ਅਤੇ ਹੁਣ ਦੂਜਾ ਮੋਦੀਖਾਨਾ ਫ਼ਰੀਦਕੋਟ ਸ਼ਹਿਰ ਦੇ ਨੌਜਵਾਨ ਸੁਖਵਿੰਦਰ ਸੁੱਖਾ ਵੱਲੋਂ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਬਲਜਿੰਦਰ ਸਿੰਘ ਜਿੰਦੂ ਵੱਲੋਂ ਕੀਤਾ ਗਿਆ। ਇਸ ਮੌਕੇ ਮੋਦੀਖਾਨਾ ਖੋਲ੍ਹਣ ਵਾਲੇ ਸੁਖਵਿੰਦਰ ਸੁੱਖਾ ਨੇ ਕਿਹਾ ਕੀ ਉਨ੍ਹਾਂ ਨੇ ਬਲਜਿੰਦਰ ਜਿੰਦੂ ਦੀਆਂ ਵੀਡੀਓਜ਼ ਦੇਖੀਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਘਰੇਲੂ ਸਮਾਨ ਦਾ ਮੋਦੀਖਾਨਾ ਖੋਲ੍ਹਿਆ ਹੈ।