Guru Nanak Gurpurab 2021: ਬਾਬਾ ਨਾਨਕ ਜਿਸਨੂੰ ਬੁਲਾਉਣਗੇ ਉਹ ਚਲਾ ਜਾਵੇਗਾ: ਅਸ਼ਵਨੀ ਸ਼ਰਮਾ - BJP delegation
ਡੇਰਾ ਬਾਬਾ ਨਾਨਕ: ਭਾਜਪਾ ਦਾ 21 ਮੈਂਬਰੀ ਵਫਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਕਰਤਰਪੁਰ ਕੋਰੀਡੋਰ (Kartarpur Corridor) ਦੇ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਗਿਆ ਹੈ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਗਤ ਦੀ ਅਰਦਾਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਵਾਨ ਕੀਤਾ ਹੈ ਤੇ ਕਰਤਰਪੁਰ ਲਾਂਘਾ (Kartarpur Corridor) ਦੁਬਾਰਾ ਖੋਲ੍ਹਿਆ ਗਿਆ ਹੈ। ਉਹਨਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਉਥੇ ਹੀ ਉਹਨਾਂ ਨੇ ਸਿਆਸੀ ਗੱਲਬਾਤ ਕਰਨ ਤੋਂ ਕਿਨਾਰਾ ਕੀਤਾ, ਪਰ ਨਵਜੋਤ ਸਿੱਧੂ ਨੂੰ ਜਾਣ ਦੀ ਪ੍ਰਵਾਨਗੀ ਨਾ ਮਿਲਣ ‘ਤੇ ਕਿਹਾ ਕਿ ਬਾਬਾ ਨਾਨਕ ਜਿਸਨੂੰ ਬੁਲਾਉਣਗੇ ਉਹ ਚਲਾ ਜਾਵੇਗਾ।