ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਬਾਹਰ ਕੀਤਾ ਹੰਗਾਮਾ - Guru Nanak Dev University
ਅੰਮ੍ਰਿਤਸਰ: ਵਿਦਿਆਰਥੀਆਂ ਦੇ ਪੇਪਰ ਹੋਣ ਜਾ ਰਹੇ ਹਨ ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ। ਵਿਦਿਆਰਥੀਆਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਦੀਆਂ ਆਨਲਾਈਨ ਕਲਾਸਾਂ ਲੱਗਦੀਆਂ ਰਹੀਆਂ ਅਤੇ ਨੈੱਟਵਰਕ ਦੀ ਪ੍ਰੋਬਲਮ ਹੋਣ ਕਾਰਨ ਕਲਾਸਾਂ ਪੂਰੀ ਤਰ੍ਹਾਂ ਨਹੀਂ ਲੱਗ ਪਾਈਆਂ ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਨਹੀਂ ਹੋਈ। ਪਰ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੱਚਿਆਂ ਦੇ ਪੇਪਰ ਕਰਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ 'ਚ ਕੋਰੋਨਾ ਤੋਂ ਬਚਣ ਲਈ ਕੋਈ ਸਾਵਧਾਨੀਆਂ ਵੀ ਪੂਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਬੱਚਿਆਂ ਦੇ ਰਹਿਣ ਲਈ ਹੋਸਟਲ 'ਚ ਵੀ ਪੂਰਾ ਪ੍ਰਬੰਧ ਨਹੀਂ ਹੈ। ਕਈ ਬੱਚੇ ਪੀਜੀ ਅਫੋਰਡ ਨਹੀਂ ਕਰ ਪਾ ਰਹੇ ਇਸ ਦੇ ਲਈ ਉਨ੍ਹਾਂ ਪੇਪਰ ਆਨਲਾਈਨ ਹੀ ਕਰਵਾਏ ਜਾਣ ਦੀ ਮੰਗ ਕੀਤੀ।