Indra Gandhi Statue :ਕੁੱਲ੍ਹ ਹਿੰਦ ਕਾਂਗਰਸ ਕਮੇਟੀ ਵਲੋਂ ਸਾਰੇ ਜ਼ਿਲ੍ਹਿਆਂ ‘ਚ ਇੰਦਰਾ ਗਾਂਧੀ ਦਾ ਬੁੱਤ ਲਗਾਉਣ ਦੀ ਮੰਗ
ਸ੍ਰੀ ਫਤਿਹਗੜ੍ਹ ਸਾਹਿਬ: ਕੁੱਲ੍ਹ ਹਿੰਦ ਕਾਂਗਰਸ ਕਮੇਟੀ ਦੇ ਆਗੂ ਗੁਰਸਿਮਰਨ ਸਿੰਘ ਮੰਡ ਦੇ ਵੱਲੋਂ ਜ਼ਿਲ੍ਹੇ ਦੇ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਉਨ੍ਹਾਂ ਸੂਬੇ ਭਰ ਦੇ ਵਿੱਚ ਇੰਦਰਾ ਗਾਂਧੀ (indra gandhi), ਰਾਜੀਵ ਗਾਂਧੀ (rajiv gandhi)ਤੇ ਬੇਅੰਤ ਸਿੰਘ(beant singh) ਦੇ ਬੁੱਤ ਲਗਾਉਣ ਦੀ ਮੰਗ ਕੀਤੀ।ਮੰਡ ਨੇ ਕਿਹਾ ਕਿ ਸਹੀਦਾਂ ਦੇ ਬੁੱਤ ਲਗਾਉਣੇ ਜ਼ਰੂਰੀ ਹਨ ਕਿਉਂਕਿ ਜਨਤਾ ਜਾਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਮਹਾਨ ਨੇਤਾਵਾਂ ਨੂੰ ਸ਼ਰਧਾਂਜਲੀ ਭੇਂਟ ਕਰ ਸਕਣ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹਨਾਂ ਵੱਡੇ ਨੇਤਾਵਾਂ ਨੇ ਸ਼ਹੀਦੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਦਿੱਤੀ ਸੀ , ਜੋ ਕਦੇ ਵੀ ਭੁੱਲੀ ਨਹੀਂ ਜਾ ਸਕਦੀ ਹੈ। ਮੰਡ ਨੇ ਕਿਹਾ ਕਿ ਇਹਨਾਂ ਨੇਤਾਵਾਂ ਦੇ ਜਦੋਂ ਜਨਮ ਦਿਹਾੜੇ ਜਾਂ ਬਰਸੀ ਸਮਾਗਮ ਆਉਂਦੇ ਹਨ ਤਾਂ ਸੂਬੇ ਚ ਬੁੱਤ ਨਾ ਹੋਣ ਕਾਰਨ ਲੋਕ ਸਰਧਾਂਜਲੀ ਨਹੀਂ ਦੇ ਪਾਉਦੇ।ਇਸ ਲਈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੂਬੇ ਭਰ ਚ ਜਿੱਥੇ ਵੀ ਉਨ੍ਹਾਂ ਸ਼ਹੀਦਾਂ ਦੇ ਬੁੱਤ ਨਹੀਂ ਲਗਾਏ ਉਨ੍ਹਾਂ ਥਾਵਾਂ ਤੇ ਬੁੱਤ ਲਗਾਏ ਜਾਣ।