ਰੇਲ ਗੱਡੀ ਹੇਠਾਂ ਆਉਣ ਨਾਲ ਗੁਰਸਿੱਖ ਬਜ਼ੁਰਗ ਦੀ ਹੋਈ ਮੌਤ - Gursikh elder
ਗੁਰਦਾਸਪੁਰ: ਗੁਰਦਾਸਪੁਰ ਦੇ ਤਿਬੜੀ ਰੋਡ ਨੇੜੇ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਰੇਲ ਇਕ ਗੱਡੀ ਹੇਠਾਂ ਆਉਣ ਨਾਲ ਇਕ 70 ਸਾਲਾ ਅਣਪਛਾਤੇ ਗੁਰਸਿੱਖ ਬਜ਼ੁਰਗ ਦੀ ਹੋਈ ਮੌਤ ਹੋ ਗਈ ਹੈ। ਮੌਕੇ ਤੇ ਪਹੁੰਚੇ ਰੇਲਵੇ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਜ਼ੁਰਗ ਦੇ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਟਰੇਨ ਹੇਠਾਂ ਆਉਣ ਦੀ ਸੂਚਨਾ ਕਰੀਬ 8 ਵਜੇ ਸਟੇਸ਼ਨ ਮਾਸਟਰ ਤੋਂ ਮਿਲੀ ਸੀ। ਉਨ੍ਹਾਂ ਕਿਹਾ ਕਿ ਮੌਕੇ ਤੇ ਕੋਈ ਵੀ ਵਿਅਕਤੀ ਦਾ ਆਇਡੈਂਟਿਟੀ ਪਰੂਫ ਨਹੀਂ ਮਿਲਿਆ। ਬਜ਼ੁਰਗ ਦੀ ਪਹਿਚਾਣ ਕਰਨ ਦੇ ਲਈ ਜਾਂਚ ਕੀਤੀ ਜਾ ਰਹੀ ਹੈ।