ਗੁਰਸੇਵਕ ਮਾਰਸ਼ਲ ਬਣੇ ਨਗਰ ਕੌਂਸਲ ਟਾਂਡਾ ਦੇ ਨਵੇਂ ਪ੍ਰਧਾਨ - ਹਲਕਾ ਟਾਂਡਾ
ਹੁਸ਼ਿਆਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੀ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੀ ਚੋਣ ਐੱਸ.ਡੀ.ਐੱਮ ਰਣਦੀਪ ਸਿੰਘ ਦੀ ਅਗਵਾਈ 'ਚ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਵੀ ਮੌਜੂਦ ਰਹੇ। ਨਗਰ ਕੌਂਸਲ ਟਾਂਡਾ 'ਚ ਗੁਰਸੇਵਕ ਮਾਰਸ਼ਲ ਦੀ ਪ੍ਰਧਾਨ ਵਜੋਂ ਚੋਣ ਕੀਤੀ ਗਈ, ਜਦਕਿ ਸੁਰਿੰਦਰਜੀਤ ਸਿੰਘ ਬਿੱਲੂ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਵਲੋਂ ਜਿਥੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਨਵੇਂ ਬਣੇ ਪ੍ਰਧਾਨ ਵਲੋਂ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਣ ਲਈ ਬਚਨਵੱਧਤਾ ਪ੍ਰਗਟਾਈ।