ਕਾਂਗਰਸ ਦੀ ਹਰ ਧੱਕੇਸ਼ਾਹੀ ਦਾ ਦਿੱਤਾ ਜਾਵੇਗਾ ਜਵਾਬ: ਰਾਜੂ ਖੰਨਾ - ਕਾਂਗਰਸ ਦੀ ਹਰ ਧੱਕੇਸ਼ਾਹੀ ਦਾ ਦਿੱਤਾ ਜਾਵੇਗਾ ਜਵਾਬ
ਫ਼ਤਿਹਗੜ੍ਹ: ਸ਼੍ਰੋਮਣੀ ਅਕਾਲੀ ਦਲ ਸ਼ਹਿਰ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਜਿਥੇ ਪਾਬੰਦ ਹੈ, ਉਥੇ ਕਾਂਗਰਸ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਵੀ ਸਮੇਂ-ਸਮੇਂ 'ਤੇ ਦਿੰਦਾ ਰਹੇਗਾ। ਇਸ ਗੱਲ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੰਡੀ ਗੋਬਿੰਦਗੜ੍ਹ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਪਾਰਟੀ ਵੱਲੋਂ ਚੋਣ ਲੜੇ ਉਮੀਦਵਾਰਾਂ, ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਨ ਸਮੇਂ ਕਿਹਾ। ਇਸ ਮੌਕੇ ਕਾਂਗਰਸ ਆਗੂ ਜੱਸੀ ਭੁੱਲਰ ਜੋ ਕਾਂਗਰਸ ਤੋਂ ਟਿਕਟ ਕੱਟੀ ਜਾਣ 'ਤੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਨੇ ਕਾਂਗਰਸ ਛੱਡ ਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।