ਟਰੈਕਟਰ ਟਰਾਲੀਆਂ ਦੀ ਤਸਵੀਰਾਂ ਨਾਲ ਬਣਾਇਆ ਕਿਸਾਨੀ ਅੰਦੋਲਨ ਸਬੰਧੀ ਮਾਡਲ
ਅੰਮ੍ਰਿਤਸਰ: ਕਾਗਜ਼ ਦੀ ਮਦਦ ਨਾਲ ਸੱਤ ਅਜੂਬੇ ਬਣਾਉਣ ਵਾਲੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਮਾਡਲ ਤਿਆਰ ਕੀਤਾ ਜਿਸ ਵਿੱਚ ਲਾਲ ਕਿਲ੍ਹੇ ਦੀ ਤਸਵੀਰ ਅਤੇ ਟਰੈਕਟਰ ਟਰਾਲੀਆਂ ਦੀ ਤਸਵੀਰਾਂ ਲਾ ਕੇ ਵੱਖਰਾ ਟ੍ਰਿਬਿਊਟ ਦੇਣ ਦੀ ਕੋਸ਼ਿਸ਼ ਕੀਤੀ ਗਈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨੀ ਦੇ ਹੱਕ ਦੇ ਵਿੱਚ ਹਮੇਸ਼ਾ ਹੀ ਨਿੱਤਰਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਹੋਏ ਲੋਕਾਂ ਦੀ ਯਾਦਗਾਰ ਬਣਾਈ ਜਾਣੀ 'ਤੇ ਬੋਲਦਿਆਂ ਗੁਰਪ੍ਰੀਤ ਨੇ ਕਿਹਾ ਕਿ ਯਾਦਗਾਰ ਦੇ ਨੀਂਹ ਪੱਥਰ ਅਸੀਂ ਬਾਅਦ ਵਿੱਚ ਵੀ ਰੱਖ ਸਕਦੇ ਹਾਂ ਪਹਿਲਾਂ ਸਾਨੂੰ ਕਿਸਾਨੀ ਅੰਦੋਲਨ ਨੂੰ ਵੇਖਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣੀ ਚਾਹੀਦੀ ਹੈ।