ਗੁਰਮਤਿ ਮਿਸ਼ਨਰੀ ਕਾਲੇਜ ਨੇ ਕਿਸਾਨ ਧਰਨੇ 'ਤੇ ਲਗਾਇਆ ਮੁਫ਼ਤ ਮੈਡਿਕਲ ਕੈਂਪ - medical camp on Kisan Dharna
ਤਰਨ ਤਾਰਨ: ਕਾਲੇ ਕਾਨੂੰਨਾਂ ਦੇ ਵਿਰੁੱਧ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਕੁੰਡਲੀ ਬਾਰਡਰ 'ਤੇ ਲਗਾਏ ਗਏ ਧਰਨੇ 'ਚ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਨੇ ਮੈਡੀਕਲ ਕੈਂਪ ਲਗਾਇਆ ਤੇ ਨਾਲ ਦੇ ਨਾਲ ਠੰਢ ਤੋਂ ਬਚਣ ਲਈ ਕੰਬਲ ਵੀ ਵੰਡੇ ਜਾ ਰਹੇ ਹਨ। ਮੋਰਚੇ 'ਤੇ ਡੱਟੇ ਕਿਸਾਨਾਂ ਦੀ ਸੇਵਾ ਤੋਂ ਕੋਈ ਪਿੱਛੇ ਨਹੀਂ ਹੱਟ ਰਿਹਾ ਹੈ। ਇਸ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਅੰਦੋਲਨ ਨੂੰ ਸਭ ਦਾ ਬਹੁਤ ਸਾਥ ਮਿਲ ਰਿਹਾ ਹੈ ਚਾਹੇ ਉਹ ਹਿੰਦੂ ਹੈ ਜਾਂ ਮੁਸਲਿਮ। ਹਰਿਆਣਾ, ਯੂਪੀ ਤੇ ਬਿਹਾਰ ਦ ਕਿਸਾਨਾਂ ਨੇ ਵੀ ਬਹੁਤ ਪਿਆਰ, ਮਾਣ ਤੇ ਸਾਥ ਦਿੱਤਾ।