ਪੰਜਾਬ

punjab

ETV Bharat / videos

ਗੁਰਦਾਸਪੁਰ: ਇੱਕ ਕਿਸਾਨ ਦੀਆਂ ਦੋ ਮੱਝਾਂ ਦੀ ਚੋਰੀ - Two buffaloes stolen from a farmer

By

Published : Jan 18, 2021, 7:52 PM IST

ਗੁਰਦਾਸਪੁਰ: ਪਿੰਡ ਤਿਬੜੀ ਵਿੱਚ ਇੱਕ ਕਿਸਾਨ ਦੀਆਂ ਦੋ ਮੱਝਾਂ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਅਨੁਸਾਰ ਚੋਰੀ ਹੋਈਆਂ ਮੱਝਾਂ ਦੀ ਕੀਮਤ 1.50 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੱਝਾਂ ਨੂੰ ਚੋਰੀ ਹੋਏ ਤਕਰੀਬਨ 25 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਸ ਨੇ ਪੁਲਿਸ ਨੂੰ ਸੂਚਿਤ ਵੀ ਕੀਤਾ। ਕਿਸਾਨ ਨੇ ਪੁਲਿਸ ਉੱਤੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਾ ਕੀਤੀ ਜਾ ਰਹੀ। ਜਾਂਚ ਅਧਿਕਾਰੀ ਨੇ ਕਿਹਾ ਕਿ ਗੁਰਚਰਨਜੀਤ ਸਿੰਘ ਨੇ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਸੀ ਅਤੇ ਬਿਆਨ ਵੀ ਬਾਅਦ ਵਿੱਚ ਦੇਣ ਦੀ ਗੱਲ ਕੀਤੀ ਸੀ ਜਿਸ ਕਾਰਨ ਐਫਆਈਆਰ ਦਰਜ ਨਹੀਂ ਕੀਤੀ ਗਈ।

ABOUT THE AUTHOR

...view details