ਗੁਰਦਾਸਪੁਰ 'ਚ ਰੂਰਲ ਹੈਲਥ ਮਿਸ਼ਨ ਦੇ ਕਰਮਚਾਰੀ ਦੋ-ਫਾੜ, ਕਈਆਂ ਨੇ ਹੜਤਾਲ ਕੀਤੀ ਖ਼ਤਮ - ਹੜਤਾਲ ਕੀਤੀ ਖ਼ਤਮ
ਗੁਰਦਾਸਪੁਰ: ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਰੈਗੂਲਰ ਹੋਣ ਦੀ ਮੰਗ ਨੂੰ ਲੈਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ ਜੋ ਕਿ 7 ਦਿਨ ਵਿਚ ਸ਼ਾਮਿਲ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਹੜਤਾਲ ਤੇ ਗਏ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਅੱਜ ਹੜਤਾਲ ਖਤਮ ਨਾ ਕੀਤੀ ਗਈ ਤਾਂ ਉਹਨ ਨੂੰ ਨੌਕਰੀ ਤੋਂ ਬਰਾਖ਼ਸ ਕੀਤਾ ਜਵੇਗਾ ਇਸ ਚਿਤਾਵਨੀ ਦੇ ਚਲਦਿਆਂ ਗੁਰਦਾਸਪੁਰ ਵਿੱਚ ਹੜਤਾਲੀ ਕਰਮਚਾਰੀ ਦੋ ਹਿੱਸਿਆਂ ਵਿਚ ਵੰਡੇ ਗਏ ਹਨ ਕੁੱਝ ਨੇ ਹੜਤਾਲ ਖਤਮ ਕਰ ਡਿਊਟੀ ਸ਼ੁਰੂ ਕਰ ਦਿਤੀ ਹੈ ਅਤੇ ਕੁੱਝ ਅਜੇ ਵੀ ਹੜਤਾਲ ਤੇ ਡਟੇ ਹੋਏ ਹਨ।ਕਰਮਚਾਰੀਆਂ ਨੇ ਮੰਗ ਕੀਤੀ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ।