ਜਨਤਾ ਕਰਫਿਊ: ਗੁਰਦਾਸਪੁਰ 'ਚ ਮਿਲਿਆ ਸਮਰਥਨ, ਡੀਸੀ ਨੇ ਕੀਤਾ ਦੌਰਾ - ਜਨਤਾ ਕਰਫਿਊ
ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਦੇਸ਼ ਦੀ ਜਨਤਾਂ ਨੂੰ ਬਚਾਉਣ ਲਈ ਤੇ ਕੋਰੋਨਾ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਨਤਾ ਕਰਫਿਊ ਲਗਾਉਣ ਦਾ ਹੁਕਮ ਦਿੱਤਾ ਗਿਆ ਸੀ। ਇਸ ਦਾ ਅਸਰ ਗੁਰਦਾਸਪੁਰ ਵਿੱਚ ਵੇਖਣ ਨੂੰ ਮਿਲਿਆ ਤੇ ਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਨਜ਼ਰ ਆਏ। ਇਸ ਦੇ ਨਾਲ ਹੀ ਲੋਕਾਂ ਨੇ ਘਰਾਂ ਵਿੱਚ ਬੈਠ ਕੇ ਜਨਤਾ ਕਰਫਿਊ ਦਾ ਸਮਰਥਨ ਕੀਤਾ ਤੇ ਪੁਲਿਸ ਪਾਰਟੀਆਂ ਨੇ ਵੀ ਬਾਜ਼ਾਰਾਂ ਅੰਦਰ ਜਾ ਕੇ ਨਿਗਰਾਨੀ ਕੀਤੀ।