ਲੋਕਾਂ ਦਾ ਸਰਕਾਰ ਨੂੰ ਸਵਾਲ, ਫੌਜ ਨੂੰ ਕਿਉਂ ਨਹੀਂ ਦਿੱਤਾ ਗਿਆ ਮੌਕਾ?
2 ਸਾਲ ਦੇ ਫ਼ਤਿਹਵੀਰ ਨੂੰ ਬਚਾਉਣ ਵਿੱਚ ਫੇਲ੍ਹ ਹੋਈ ਪੰਜਾਬ ਸਰਕਾਰ ਖ਼ਿਲਾਫ਼ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਬਾਬਤ ਗੁਰਦਾਸਪੁਰ ਦੇ ਲੋਕਾਂ ਨੇ ਆਪਣਾ ਤਿੱਖਾ ਪ੍ਰਤਿਕਰਮ ਦਿੱਤਾ ਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕੀਤੇ। ਇਸ ਮੌਕੇ ਕਈ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਸਰਕਾਰ ਨੇ ਇਹ ਕੰਮ ਫ਼ੌਜ ਦੇ ਹਵਾਲੇ ਕਿਉਂ ਨਹੀਂ ਕੀਤਾ।