ਗੁਰਦਾਸ ਮਾਨ ਦਾ ਬਿਆਨ ਸਿਆਸੀ ਏਜੰਡਾ :ਜਗਮੀਤ ਬਰਾੜ - ਗੁਰਦਾਸ ਮਾਨ ਕੈਨੇਡਾ ਸ਼ੋਅ
ਗੁਰਦਾਸ ਮਾਨ ਵਿਵਾਦ 'ਤੇ ਸਿਆਸੀ ਆਗੂ ਵੀ ਟਿੱਪਣੀ ਕਰਨ ਤੋਂ ਪਿੱਛੇ ਨਹੀਂ ਹਨ। ਸੀਨੀਅਰ ਅਕਾਲੀ ਆਗੂ ਜਗਮੀਤ ਬਰਾੜ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੁਰਦਾਸ ਮਾਨ ਅਜਿਹਾ ਇਨਸਾਨ ਨਹੀਂ ਹੈ ਜੋ ਆਪਣੀ ਮਾਂ ਬੋਲੀ ਬਾਰੇ ਇਸ ਤਰ੍ਹਾਂ ਬੋਲੇ। ਉਨ੍ਹਾਂ ਕਿਹਾ ਕਿ ਇਸ ਬਿਆਨ ਪਿੱਛੇ ਜ਼ਰੂਰ ਕੋਈ ਸਿਆਸੀ ਏਜੰਡਾ ਹੋਵੇ। ਇੱਕ ਦੇਸ਼ ਅਤੇ ਇੱਕ ਭਾਸ਼ਾ ਬਾਰੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਅਕਾਲੀ ਆਗੂ ਨੇ ਇਹ ਜਵਾਬ ਦਿੱਤਾ ਕਿ ਉਹ ਇਸ ਦਾ ਬਿਲਕੁਲ ਵੀ ਸਮਰਥਨ ਨਹੀਂ ਦਿੰਦੇ।