2022 'ਚ ਸੁਖਬੀਰ ਬਾਦਲ ਹੋਣਗੇ ਮੁੱਖ ਮੰਤਰੀ: ਗੁਲਜ਼ਾਰ ਸਿੰਘ ਰਾਣੀਕੇ - election compaign
ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੇ ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਗੁਲਜ਼ਾਰ ਸਿੰਘ ਰਾਣੀਕੇ ਨੇ ਕਿਹਾ ਕਿ ਲੋਕ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਦੁੱਖੀ ਹਨ ਅਤੇ ਇਸ ਕਰਕੇ ਉਹ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਜਿੱਤ ਹਾਸਲ ਕਰਾਉਣ ਲਈ ਉਤਾਵਲੇ ਹਨ। ਗੁਲਜਾਰ ਸਿੰਘ ਰਾਣੀਕੇ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ 2022 ਵਿਚ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਅਤੇ ਲੋਕ ਕਾਂਗਰਸ ਨੂੰ ਚਲਦਾ ਕਰਨਗੇ।