ਫਰੀਦਕੋਟ ’ਚ ਗੈਸਟ ਟੀਚਰਾਂ ਨੇ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
ਫਰੀਦਕੋਟ: ਸਥਾਨਕ ਬ੍ਰਿਜਿੰਦਰਾ ਕਾਲਜ (Brijindra College Faridkot) ਦਾ ਗੇਟ ਬੰਦ ਕਰਕੇ ਕਾਲਜਾਂ ਦੇ ਗੈਸਟ ਟੀਚਰਾਂ ਨੇ ਸਰਕਾਰ ਦਾ ਪੁਤਲਾ ਫੂਕ (Burnt effigy of Goverment) ਕੇ ਪ੍ਰਦਰਸ਼ਨ (Guest Teachers held protest) ਕੀਤਾ ਤੇ ਜੱਮ ਕੇ ਭੜਾਸ ਕੱਢੀ। ਸਹਾਇਕ ਪ੍ਰੋਫੈਸਰਾਂ ਵੱਲੋਂ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ ਟੈਕਲਟੀ ਪਾਰਟ ਟਾਈਮ ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿੱਚ ਪਿਛਲੇ 15-20 ਸਾਲਾਂ (Working on Contract since 15-20 years) ਤੋਂ ਕੰਮ ਕਰਦੇ ਸਰਕਾਰ ਦੀਆਂ ਬਣਾਈਆਂ ਨਵੀਂਆਂ ਨੀਤੀਆਂ (Govt. new policy) ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਿਸ ਦੇ ਤਹਿਤ ਫਰੀਦਕੋਟ ਦੇ ਬ੍ਰਜਿੰਦਰਾ ਕਾਲਜ ਅੱਗੇ ਹੀ ਮੁਕੰਮਲ ਹੜਤਾਲ ਕਰਕੇ ਪ੍ਰਦਰਸ਼ਨ ਕੀਤਾ ਜਾਂਦਾ ਹੈ। ਅੱਜ ਦੇ ਪ੍ਰਦਰਸ਼ਨ ਵਿੱਚ ਬ੍ਰਿਜਿੰਦਰਾ ਕਾਲਜ ਦਾ ਗੇਟ ਬੰਦ ਕਰ ਸਟੂਡੈਂਟ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਹਿਰ ਵਿੱਚ ਮਾਰਚ ਕਰ ਪੁਤਲਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ 906 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀਆਂ ਨੂੰ ਬਿਨਾਂ ਕਿਸੇ ਸ਼ਰਤ ਸੁਰੱਖਿਅਤ ਨਹੀਂ ਕਰਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।