ਕਿਸਾਨ ਪ੍ਰਦਰਸ਼ਨ ਵਿੱਚ ਵਿਆਹ ਮੁਲਤਵੀ ਕਰ ਪਹੁੰਚਿਆ ਲਾੜਾ - ਜਲੰਧਰ ਪੀਏਪੀ ਰੋਡ ਹਾਈਵੇ
ਜਲੰਧਰ: ਸ਼ਹਿਰ ਵਿੱਚ ਚੱਲ ਰਹੇ ਪ੍ਰਦਰਸ਼ਨ 'ਚ ਇੱਕ ਅਜਿਹਾ ਨੌਜਵਾਨ ਪਹੁੰਚਿਆ ਜਿਸ ਦਾ ਅੱਜ ਵਿਆਹ ਸੀ ਅਤੇ ਉਸ ਦੀ ਬਰਾਤ ਰਾਜਪੁਰਾ ਜਾਣੀ ਸੀ। ਪਰ ਉਸ ਨੇ ਇੱਕ ਦਿਨ ਕਿਸਾਨ ਅੰਦੋਲਨ ਤਹਿਤ ਰਸਤੇ ਵਿੱਚ ਦਿੱਕਤ ਨਾ ਦੇਣ ਦੇ ਇਰਾਦੇ ਨਾਲ ਆਪਣੇ ਵਿਆਹ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਅਤੇ ਜਲੰਧਰ ਪੀਏਪੀ ਰੋਡ ਹਾਈਵੇ 'ਤੇ ਚੱਲ ਰਹੇ ਧਰਨੇ 'ਚ ਸ਼ਾਮਲ ਹੋਇਆ। ਲਾੜੇ ਦਾ ਨਾਮ ਇੰਦਰਜੀਤ ਸਿੰਘ ਹੈ ਜੋ ਕਿ ਜਲੰਧਰ ਦੇ ਸੰਸਾਰਪੁਰ ਦਾ ਰਹਿਣ ਵਾਲਾ ਹੈ।