ਪਠਾਨਕੋਟ ਦੇ ਲੋਕਾਂ ਲਈ ਰਾਹਤ ਭਾਰੀ ਖ਼ਬਰ - ਸਿਵਲ ਪ੍ਰਸ਼ਾਸਨ
ਪਠਾਨਕੋਟ: ਸਥਾਨਕ ਲੋਕਾਂ ਦੇ ਲਈ ਇਕ ਵੱਡੀ ਰਾਹਤ ਦੀ ਖ਼ਬਰ ਹੈ। ਸਥਾਨਕ ਵਾਸੀ ਪਿਛਲੇ ਕੁਝ ਦਿਨਾਂ ਤੋਂ ਦਹਿਸ਼ਤ ਦੇ ਮਾਹੌਲ ਵਿੱਚ ਰਹਿ ਰਹੇ ਸਨ, ਕਿਉਂਕਿ ਪਠਾਨਕੋਟ ਵਿੱਚ 24 ਮਾਮਲੇ ਕੋਰੋਨਾ ਪੌਜ਼ੀਟਿਵ ਆ ਚੁੱਕੇ ਸਨ, ਜਿਨ੍ਹਾਂ 'ਚੋਂ 75 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾ ਦੇ ਨਾਲ ਕੁੱਲ ਕਈ ਲੋਕਾਂ ਦਾ ਇਲਾਜ ਪਠਾਨਕੋਟ ਸਰਕਾਰੀ ਹਸਪਤਾਲ ਵਿੱਚ ਸ਼ੁਰੂ ਕੀਤਾ ਗਿਆ। ਇਨ੍ਹਾਂ ਵਿੱਚੋਂ 5 ਕੋਰੋਨਾ ਪੀੜਤ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾ ਨੂੰ ਅੱਜ ਘਰ ਭੇਜ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਫੁੱਲਾਂ ਅਤੇ ਤਾੜੀਆ ਨਾਲ ਇਨ੍ਹਾ ਨੂੰ ਘਰ ਭੇਜਿਆ ਗਿਆ। ਇਨ੍ਹਾਂ ਲੋਕਾਂ ਦਾ ਬਾਕੀ ਸਾਰੇ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਤਾਂ ਹੀ ਉਹ ਸੁਰੱਖਿਅਤ ਰਹਿ ਸਕਦੇ ਹਨ।