ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ - ਐੱਸ.ਜੀ.ਪੀ.ਸੀ
ਬਰਨਾਲਾ: ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 22ਵਾਂ ਚੇਤਨਾ ਮਾਰਚ ਨਗਰ ਕੀਰਤਨ ਬਰਨਾਲਾ ਵਿੱਚ ਪੁੱਜਣ 'ਤੇ ਸਿੱਖ ਸੰਗਤ, ਐੱਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਾਨਦਾਰ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਚੱਲਿਆ ਸੀ, ਜੋ ਪਟਿਆਲਾ ਵਿਖੇ ਸਪੰਨ ਹੋਇਆ।