ਖ਼ਾਦ ਤੇ ਬਿਜਲੀ ਦੀ ਕਮੀ ਦਾ ਵਾਸਤਾ ਦੇ ਕੇ ਸਰਕਾਰ ਅੰਦੋਲਨ ਨੂੰ ਕਰਨਾ ਚਾਹੁੰਦੀ ਢਿੱਲਾ: ਲੱਖਾ ਸਿਧਾਣਾ
ਸ੍ਰੀ ਮੁਕਤਸਰ ਸਾਹਿਬ: ਐਤਵਾਰ ਸ਼ਾਮ ਨੂੰ ਸਮਾਜ ਸੇਵੀ ਲੱਖਾ ਸਧਾਣਾ ਨੇ ਪਹੁੰਚ ਕੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਲੱਖਾ ਸਿਧਾਣਾ ਨੇ ਮੋਦੀ ਸਰਕਾਰ ਦੀਆਂ ਕੂਟਨੀਤਿਕ ਚਾਲਾਂ ਤੋਂ ਸੁਚੇਤ ਰਹਿਣ ਦੀ ਸਾਰੇ ਵਰਗਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਬਿਜਲੀ ਦੀ ਤੰਗੀ ਸਬੰਧੀ ਸਰਕਾਰ ਅਫ਼ਵਾਹਾਂ ਫੈਲਾਅ ਰਹੀਆਂ ਹਨ ਜਦੋਂ ਕਿ ਅਜਿਹੀ ਕੋਈ ਨੌਬਤ ਨਹੀਂ ਆ ਸਕਦੀ। ਲੱਖਾ ਸਿਧਾਣਾ ਨੇ ਆਖਿਆ ਕਿ ਕਰਫਿਊ ਅਤੇ ਲੌਕਡਾਊਨ ਦੌਰਾਨ ਤਾਂ ਡੀਏਪੀ ਅਤੇ ਬਿਜਲੀ ਦੀ ਕੋਈ ਕਮੀ ਨਹੀਂ ਆਈ, ਹੁਣ ਅਜਿਹਾ ਕੀ ਹੋ ਗਿਆ।