ਅਲੱਗ ਵਿਧਾਨਸਭਾ ਬਣਾ ਚੰਡੀਗੜ੍ਹ ਖਾਲੀ ਕਰੇ ਹਰਿਆਣਾ ਸਰਕਾਰ:ਵੇਰਕਾ - Chief Minister Manohar Lal Khattar
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ(Chief Minister Manohar Lal Khattar) ਵਲੋਂ ਅਲੱਗ ਵਿਧਾਨਸਭਾ ਬਣਾਉਣ ਦੇ ਮੁੱਦੇ 'ਤੇ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ(Raj Kumar Verka) ਨੇ ਠੋਕਵਾਂ ਜਵਾਬ ਦਿੱਤਾ ਹੈ। ਵੇਰਕਾ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ। ਉਨ੍ਹਾਂ ਕਿਹਾ ਕਿ ਖੱਟਰ ਦੀ ਮੰਗ ਤੋਂ ਉਹ ਸਹਿਮਤ ਹਨ, ਕਿਉਂਕਿ ਹਰਿਆਣਾ ਕੋਲ ਪੰਚਕੁਲਾ 'ਚ ਜ਼ਮੀਨ ਹੈ, ਜਿਥੇ ਵਿਧਾਨਸਭਾ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਅਜਿਹਾ ਕਰਨ 'ਤੇ ਚੰਡੀਗੜ੍ਹ ਪੰਜਾਬ ਲਈ ਖਾਲੀ ਹੋ ਜਾਵੇ।