ਸ੍ਰੀ ਭੈਣੀ ਸਾਹਿਬ 'ਚ ਹਾਕੀ ਐਸਟ੍ਰੋਟਰਫ ਨੂੰ ਨਵਿਆਉਣ ਲਈ ਸਰਕਾਰ ਖਰਚੇਗੀ ਇੱਕ ਕਰੋੜ, ਸੋਢੀ ਨੇ 50 ਲੱਖ ਦਾ ਚੈੱਕ ਕੀਤਾ ਭੇਂਟ - ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ
ਲੁਧਿਆਣਾ: ਸ੍ਰੀ ਭੈਣੀ ਸਾਹਿਬ ਵਿੱਚ ਹਾਕੀ ਐਸਟ੍ਰੋਟਰਫ ਨੂੰ ਨਵਿਆਉਣ ਲਈ ਪੰਜਾਬ ਸਰਕਾਰ ਇੱਕ ਕਰੋੜ ਦੀ ਰਕਮ ਖਰਚੇਗੀ। ਇਸ ਦੀ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਦਿੱਤੀ। ਸੋਢੀ ਉਚੇਚੇ ਤੌਰ 'ਤੇ ਸ੍ਰੀ ਭੈਣੀ ਸਾਹਿਬ ਪਹੁੰਚੇ ਅਤੇ ੳਨ੍ਹਾਂ ਇਸ ਰਕਮ ਦੀ ਪਹਿਲੀ ਕਿਸ਼ਤ 50 ਲੱਖ ਦੇ ਚੈੱਕ ਵਜੋਂ ਨਾਮਧਾਰੀ ਸੰਪਰਦਾ ਦੇ ਮੁਖੀ ਉਦੈ ਸਿੰਘ ਨੂੰ ਸੌਂਪਿਆ।