DAP ਦੇ ਰੇਟਾਂ ’ਚ ਕੀਤਾ ਵਾਧਾ ਸਰਕਾਰ ਤੁਰੰਤ ਵਾਪਸ ਲਵੇ: ਕਿਸਾਨ
ਮਾਨਸਾ: ਕੇਂਦਰ ਸਰਕਾਰ ਵੱਲੋਂ ਲਗਾਤਾਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਉਥੇ ਖੇਤੀ ਲਈ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਵਿੱਚ ਵੀ ਸਰਕਾਰ ਵੱਲੋਂ ਲਗਾਤਾਰ ਵਾਧੇ ਕੀਤੇ ਜਾ ਰਹੇ ਨੇ ਤੇ ਹੁਣ ਸਰਕਾਰ ਵੱਲੋਂ ਡੀਏਪੀ ਦੇ ਰੇਟਾਂ ’ਚ ਵਾਧਾ ਕਰਕੇ ਕਿਸਾਨਾਂ ’ਤੇ ਹੋਰ ਬੋਝ ਪਾ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਨੂੰ 1150 ਰੁਪਏ ਦੀ ਡੀਏਪੀ ਦਾ ਕੱਟਾ ਦੇ ਰਹੀ ਹੈ ਤੇ ਹੁਣ ਸਰਕਾਰ ਨੇ ਇਸ ਨੂੰ 1400 ਰੁਪਏ ਦਾ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਡੀਏਪੀ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ’ਚ ਸਰਕਾਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।