ਸਰਕਾਰ ਨੇ ਕਿਸਾਨਾਂ ਲਈ ਤਿਆਰ ਕੀਤਾ ਮੇਘਦੂਤ ਮੋਬਾਇਲ ਐਪ - weather forcast
ਪੰਜਾਬ ਦੇ ਕਿਸਾਨਾਂ ਨੂੰ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਮੌਸਮ ਦਾ ਹਾਲ ਪਤਾ ਚੱਲ ਸਕੇ ਇਸ ਲਈ ਸਰਕਾਰ ਨੇ ਮੇਘਦੂਤ ਨਾਮ ਦਾ ਮੋਬਾਇਲ ਐਪਲੀਕੇਸ਼ਨ ਲਾਂਚ ਕੀਤਾ ਹੈ । ਮੌਸਮ ਵਿਗਿਆਨਿਕ ਡਾ. ਰਾਜ ਕੁਮਾਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਕਿਸਾਨ ਨੂੰ 48 ਘੰਟੇ ਪਹਿਲਾਂ ਪਤਾ ਚੱਲ ਸਕੇ ਕਿ ਆਉਣ ਵਾਲਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਤਾਂ ਕਿ ਕਿਸਾਨ ਉਸ ਮੁਤਾਬਿਕ ਆਪਣੀ ਤਿਆਰੀਆਂ ਕਰ ਸਕਣ । ਦੱਸ ਦਈਏ ਕਿ ਮੌਸਮ ਫਸਲਾਂ ਉੱਤੇ ਕਾਫ਼ੀ ਅਸਰ ਪਾਉਂਦੀਆਂ ਹਨ ,ਕਿਸਾਨਾਂ ਦੀ ਫਸਲਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਇਸ ਲਈ ਸਰਕਾਰ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ,ਇਸ ਉਪਰਾਲੇ ਦੇ ਤਹਿਤ ਮੇਘਦੂਤ ਮੋਬਾਇਲ ਐਪ ਲਾਂਚ ਕਰ ਦਿੱਤਾ ਗਿਆ ਹੈ । ਡਾ ਰਾਜ ਕੁਮਾਰ ਨੇ ਦੱਸਿਆ ਕਿ ਕਿਸਾਨ ਸਮਾਰਟਫੋਨ ਰਾਹੀਂ ਪਲੇ ਸਟੋਰ ਤੇ ਜਾ ਕੇ ਮੇਘਦੂਤ ਨਾਮਕ ਮੋਬਾਇਲ ਐਪ ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ । ਇਸ ਐਪ ਦੇ ਵਿੱਚ ਦੋ ਤੋਂ ਲੈ ਕੇ ਤਿੰਨ ਦਿਨ ਤੱਕ ਮੌਸਮ ਦੀ ਜਾਣਕਾਰੀ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਆਉਣ ਵਾਲੇ ਵਕਤ ਦੌਰਾਨ ਤਾਪਮਾਨ, ਹਵਾ ਬਾਰਿਸ਼ ਅਤੇ ਫ਼ਸਲਾਂ ਸਬੰਧੀ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀ ਜਾਣਕਾਰੀ ਇਸ ਐਪ ਰਾਹੀਂ ਕਿਸਾਨਾਂ ਨੂੰ ਆਸਾਨੀ ਨਾਲ ਹਾਸਿਲ ਹੋ ਸਕਣਗੀਆਂ ।