ਦੇਖੋ ਕੋਰੋਨਾ ਲਈ ਸਰਕਾਰ ਨੇ ਕਿਸ ਦਵਾਈ ਨੂੰ ਦਿੱਤੀ ਹੈ ਮਨਜ਼ੂਰੀ - ਆਯੂਸ਼ ਵਿਭਾਗ
ਮਲੇਰਕੋਟਲਾ: ਭਾਰਤ ਸਰਕਾਰ ਦੇ ਆਯੂਸ਼ ਵਿਭਾਗ ਵੱਲੋਂ ਹੋਮੋਪੈਥੀ ਦੀ ਦਵਾਈ ਪੰਜਾਬ ਅੰਦਰ ਵੰਡਣ ਦਾ ਐਲਾਨ ਕੀਤਾ ਗਿਆ ਹੈ। ਦਵਾਈ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਤਨਵੀਰ ਅਹਿਮਦ ਨੇ ਦੱਸਿਆ ਕਿ ਇਹ ਦਵਾਈ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ 'ਚ ਵਾਧਾ ਕਰਦੀ ਹੈ ਅਤੇ ਉਨ੍ਹਾਂ ਨੂੰ ਤੰਦਰੁਸਤ ਵੀ ਰੱਖੇਗੀ। ਤਨਵੀਰ ਅਹਿਮਦ ਨੇ ਕਿਹਾ ਕਿ ਕੇਂਦਰੀ ਮੰਤਰਾਲਾ ਵੱਲੋਂ ਉਨ੍ਹਾਂ ਨੂੰ ਇਹ ਦਵਾਈ ਡੋਰ ਟੂ ਡੋਰ ਜਾ ਕੇ ਵੰਡਣ ਲਈ ਕਿਹਾ ਹੈ।