ਤਕਨੀਕ ਦਾ ਸਹਾਰਾ ਲੈ ਪ੍ਰਸ਼ਾਸਨ ਕੋਰੋਨਾ ਪੀੜਤਾਂ ਦੀ ਕਰ ਰਿਹਾ ਮਦਦ - ਪੰਜਾਬ ਕੋਰੋਨਾ ਵਾਇਰਸ
ਬਠਿੰਡਾ: ਸੂਬੇ ਭਰ 'ਚ ਜਿੱਥੇ ਸਿਹਤ ਵਿਭਾਗ ਦੇ ਅਧਿਕਾਰੀ ਕੋਰੋਨਾ ਪੀੜਤਾਂ ਦੀ ਬਰਾਬਰ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਦੂਜੇ ਪਾਸੇ ਕੋਰੋਨਾ ਪੀੜਤਾਂ ਦੀ ਮਦਦ ਲਈ ਸਿਹਤ ਵਿਭਾਗ ਨੇ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਹੈ ਜੋ ਕਿ 24 ਘੰਟੇ ਮੌਜੂਦ ਰਹਿੰਦਾ ਹੈ ਅਤੇ ਪੀੜਤ ਕਦੇ ਉਸ ਤੇ ਕਾਲ ਕਰ ਡਾਕਟਰ ਨਾਲ ਸੰਪਰਕ ਕਰ ਸਕਦੇ ਹਨ। ਡਾ ਅਰੁਣ ਬਾਂਸਲ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਮਰੀਜ਼ਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਟ੍ਰੋਲ ਫ੍ਰੀ ਨੰਬਰ ਕਰੋਨਾ ਵਾਇਰਸ ਸਬੰਧੀ ਕੋਈ ਵੀ ਵਿਅਕਤੀ ਕਾਲ ਕਰ ਸਕਦਾ ਹੈ, ਸਿਹਤ ਵਿਭਾਗ ਵੱਲੋਂ ਜਿਵੇਂ ਹੀ ਕਾਲ ਸਬੰਧੀ ਜਾਣਕਾਰੀ ਹਾਸਿਲ ਹੋਵੇਗੀ ਉਹ ਤੁਰੰਤ ਹੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਗੇ।