ਸਰਕਾਰੀ ਸਕੂਲ ਦਾ ਵਿਦਿਆਰਥੀ ਕੋਰੋਨਾ ਪੌਜ਼ੀਟਿਵ - ਬੱਚੇ ਕੋਰੋਨਾ ਪੌਜ਼ੀਟਿਵ
ਪਟਿਆਲਾ: ਘਨੌਰ ਦੇ ਸਰਕਾਰੀ ਸਕੂਲ ਵਿੱਚ 6 ਵੀਂ ਜਮਾਤ ਦਾ ਵਿਦਿਆਰਥੀ ਕੋਰੋਨਾ ਪੌਜ਼ੀਟਿਵ (Corona positives) ਆਇਆ ਹੈ। ਇਸ ਤੋਂ ਬਾਅਦ ਸਕੂਲ ਨੂੰ ਇੱਕ ਸੈਨੇਟਾਈਜ਼ਰ (Sanitizer) ਕੀਤਾ ਗਿਆ। ਇਸ ਬਾਰੇ ਸਿਵਲ ਸਰਜਨ ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵੱਲੋਂ ਸਕੂਲ ਦੇ ਬੱਚਿਆ ਦੀ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਲਾਸ ਦੇ ਸਾਰੇ ਬੱਚਿਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਪਰ ਇਸ ਬੱਚੇ ਦੀ ਰਿਪੋਰਟ ਪੌਜ਼ੀਟਿਵ ਆਈ ਹੈ।ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸਾਨੂੰ ਆਪਣੇ ਹੱਥ ਵਾਰ-ਵਾਰ ਸਾਬਣ ਨਾਲ ਧੋਵੋ ਅਤੇ ਮਾਸਕ ਜ਼ਰੂਰ ਪਾ ਕੇ ਰੱਖਣ।