ਗਰੀਬਾਂ 'ਚ ਵੰਡ ਪਾ ਰਹੇ ਸਰਕਾਰੀ ਵਿਧਾਇਕ ਤੇ ਐਮਸੀ: ਹਰਜੀਤ ਗਰੇਵਾਲ - ਪਟਿਆਲਾ ਨਿਊਜ਼ ਅਪਡੇਟ
ਪਟਿਆਲਾ: ਭਾਜਪਾ-ਅਕਾਲੀ ਆਗੂ ਤੇ ਰਾਜਪੁਰਾ ਤੋਂ ਹਲਕਾ ਇੰਚਾਰਜ ਹਰਜੀਤ ਗਰੇਵਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਇਹ ਸਮਾਂ ਬੇਹਦ ਦੁੱਖਦ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋੜਵੰਦਾਂ ਲਈ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਪਰ ਇਸ ਵੇਲੇ ਲੋੜਵੰਦਾਂ ਦੀ ਮਦਦ ਕਰਨ ਬਜਾਏ ਕੁੱਝ ਵਿਧਾਇਕ ਤੇ ਐਮਪੀ ਰਾਸ਼ਨ ਸਹੀ ਤਰ੍ਹਾਂ ਨਹੀਂ ਵੰਡ ਰਹੇ। ਉਨ੍ਹਾਂ ਵਿਰੋਧੀ ਧਿਰ ਦੇ ਵਿਧਾਇਕਾਂ ਤੇ ਐਮਪੀ 'ਤੇ ਗਰੀਬ ਲੋਕਾਂ 'ਚ ਫਰਕ ਪਾਉਣ ਤੇ ਆਪਣੀ ਮਨ ਮਰਜ਼ੀ ਮੁਤਾਬਕ ਲੋਕਾਂ 'ਚ ਰਾਸ਼ਨ ਵੰਡੇ ਜਾਣ ਦੇ ਦੋਸ਼ ਲਾਏ।