ਸਰਕਾਰ ਨੇ ਸੁਣੀ ਲੋਕਾਂ ਦੀ ਗੁਹਾਰ, ਟੁੱਟੀ ਸੜਕ ਦੀ ਕੀਤੀ ਮੁਰੰਮਤ - government listened to the pleas of the people
ਜਲੰਧਰ: ਸਥਾਨਕ ਸ਼ਹਿਰ ਦੇ ਲਾਡੋਵਾਲੀ ਰੋਡ ਦੀ ਹਾਲਾਤ ਪਿਛਲੇ ਕਾਫ਼ੀ ਸਾਲਾਂ ਤੋਂ ਅਜਿਹੇ ਸੀ ਕਿ ਹਰ ਦਸ ਕਦਮ ਦੀ ਦੂਰੀ ਤੇ ਰੋਡ ਦੇ ਵਿੱਚ ਵੱਡੇ-ਵੱਡੇ ਟੋਏ ਅਤੇ ਸੜਕ ਬੁਰੀ ਤਰ੍ਹਾਂ ਨਾਲ ਟੁੱਟੀ ਪਈ ਸੀ, ਜਿਸ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਜਦੋਂ ਲੋਕ ਆਪਣੀਆਂ ਗੱਡੀਆਂ ਇਨ੍ਹਾਂ ਰਸਤਿਆਂ ਤੋਂ ਲੈ ਕੇ ਜਾਂਦੇ ਸੀ ਤਾਂ ਉਨ੍ਹਾਂ ਨੂੰ ਆਪ ਨੂੰ ਤੇ ਪਰੇਸ਼ਾਨੀ ਹੁੰਦੀ ਹੀ ਸੀ ਪਰ ਨਾਲ ਗੱਡੀਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਸੀ। ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇਨ੍ਹਾਂ ਰੋੜਾ ਤੇ ਬਰਸਾਤਾਂ ਦੇ ਮੌਸਮ ਵਿੱਚ ਕਈ ਵਾਰ ਲੋਕ ਹਾਦਸਿਆਂ ਦੇ ਵੀ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦਾ ਕਹਿਣਾਂ ਹੈ ਕਿ 4 ਤੋਂ 5 ਸਾਲ ਬਾਅਦ ਪ੍ਰਸ਼ਾਸਨ ਕੁੰਭ ਕਰਨ ਦਾ ਨੀਂਦ ਤੋਂ ਜਾਗਿਆ ਅਤੇ ਇਸ ਰੋਡ ਨੂੰ ਦੁਬਾਰਾ ਤੋਂ ਬਣਾਉਣਾਂ ਸ਼ੁਰੂ ਕਰ ਦਿੱਤਾ ਹੈ। ਇਹ ਰੋਡ ਬਣਨ ਤੇ ਹੁਣ ਜਿੱਥੇ ਸਥਾਨਕ ਲੋਕਾਂ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਲੋਕਾਂ ਦਾ ਪ੍ਰਸ਼ਾਸਨ ਨੂੰ ਇਸ ਰੋਡ ਬਣਨ ਤੇ ਧੰਨਵਾਦ ਕੀਤਾ ਗਿਆ ਹੈ।