ਸ਼ਨੀਵਾਰ ਦਾ ਕਰਫਿਊ ਹਟਾਏ ਸਰਕਾਰ !
ਅੰਮ੍ਰਿਤਸਰ: ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਲੈਕੇ ਸ਼੍ਰੋਮਣੀ ਕਮੇਟੀ ਵਲੋਂ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਦੀ ਸਮਾਪਤੀ 1 ਮਈ ਨੂੰ ਹੋਵੇਗੀ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਸਮਾਗਮ 'ਚ ਪਹੁੰਚ ਸਕਦਾ, ਉਸ ਨੂੰ ਆਉਣਾ ਚਾਹੀਦਾ ਹੈ ਅਤੇ ਬਾਕੀ ਆਨਲਾਈਨ ਸਮਾਗਮ ਦਾ ਆਨੰਦ ਮਾਨਣ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਇਸ ਸ਼ਨੀਵਾਰ ਕਰਫਿਊ ਨਾ ਲਗਾਇਆ ਜਾਵੇ ਤਾਂ ਜੋ ਲੋਕ ਸਮਾਗਮ 'ਚ ਪਹੁੰਚ ਸਕਣ। ਇਸ ਦੇ ਨਾਲ ਹੀ ਉਨ੍ਹਾਂ ਕੋਰੋਨਾ ਨੂੰ ਲੈਕੇ ਸਰਕਾਰ ਦੀਆਂ ਤਿਆਰੀਆਂ ਨੂੰ ਲੈਕੇ ਸਵਾਲ ਵੀ ਖੜੇ ਕੀਤੇ।