ਸਰਕਾਰ ਦੀ ਸਹੂਲਤ ਜਾਂ ਬਿਮਾਰੀ ਦਾ ਘਰ - ਫੂਡ ਸਪਲਾਈ ਵਿਭਾਗ
ਪਠਾਨਕੋਟ: ਪੰਜਾਬ ਸਰਕਾਰ ਵਲੋਂ ਗਰੀਬਾਂ ਨੂੰ ਦੋ ਰੁਪਏ ਕਿਲੋ ਕਣਕ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਗਲੀ ਸੜੀ ਕਣਕ ਪਠਾਨਕੋਟ ਦੇ ਪਿੰਡ ਬਮਿਆਲ ਅਤੇ ਅਨੀਆਲ ਪਹੁੰਚੀ। ਇਸ ਨੂੰ ਲੈਕੇ ਪਿੰਡ ਵਾਸੀਆਂ ਵਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਕਣਕ ਨੂੰ ਵਾਪਸ ਭੇਜ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਕਿ ਫੂਡ ਸਪਲਾਈ ਵਿਭਾਗ ਵਲੋਂ ਭੇਜੀ ਗਈ ਕਣਕ ਇਨਸਾਨਾਂ ਤਾਂ ਕੀ ਜਾਨਵਰਾਂ ਦੇ ਖਾਣ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਣਕ ਭੇਜਣਾ ਚਾਹੁੰਦੀ ਹੈ ਤਾਂ ਖਾਣਯੋਗ ਕਣਕ ਭੇਜੇ।