ਸੋਮਵਾਰ ਤੋਂ ਖੁੱਲ੍ਹੇਗਾ ਮੇਲਰਕੋਟਲਾ ਦਾ ਸਰਕਾਰੀ ਕਾਲਜ - ਸੋਮਵਾਰ ਤੋਂ ਖੁੱਲ੍ਹੇਗਾ ਸਰਕਾਰੀ ਕਾਲਜ ਮੇਲਰਕੋਟਲਾ
ਮਲੇਰਕੋਟਲਾ: ਪੰਜਾਬ ਸਰਕਾਰ ਨੇ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਸੋਮਵਾਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸੇ ਤਹਿਤ ਸਰਕਾਰੀ ਕਾਲਜ ਮੇਲਰਕੋਟਲਾ ਵੀ 16 ਨਵੰਬਰ ਤੋਂ ਖੁੱਲ੍ਹਣ ਜਾ ਰਿਹਾ ਹੈ। ਇਸ ਨੂੰ ਲੈ ਕੇ ਕਾਲਜ ਪ੍ਰਬੰਧਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਾਲਜ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕਰਵਾਇਆ ਗਿਆ ਹੈ ਅਤੇ ਸਮਾਜਿਕ ਦੂਰੀ ਲਈ ਪ੍ਰਬੰਧ ਕੀਤੇ ਗਏ ਹਨ। ਕੈਂਪਰ ਇੰਚਾਰਜ ਡਾਕਟਰ ਮੁਹੰਮਦ ਸ਼ੋਇਬ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਬਕ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸਿਰਫ ਆਖਰੀ ਸਾਲ ਵਾਲੇ ਹੀ ਵਿਦਿਆਰਥੀਆਂ ਨੂੰ ਕਾਲਜ ਬੁਲਾਇਆ ਜਾ ਰਿਹਾ ਹੈ।