ਸਰਕਾਰ ਤੇ ਸਮਾਜ ਸੇਵੀਆਂ ਦੀ ਗ੍ਰੀਨ ਦੀਵਾਲੀ ਦੇ ਦਾਅਵਿਆਂ ਵਾਅਦਿਆਂ ਦੀ ਨਿਕਲੀ ਫੂਕ - ਵਾਤਾਵਰਣ ਦੂਸ਼ਿਤ
ਸ੍ਰੀ ਮੁਕਤਸਰ ਸਾਹਿਬ: ਦੀਵਾਲੀ ਦਾ ਤਿਉਹਾਰ ਦਾ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਉਥੇ ਹੀ ਸਥਾਨਕ ਸਰਕਾਰਾਂ ਅਤੇ ਸਮਾਜ ਸੇਵੀ ਗਰੀਨ ਦੀਵਾਲੀ ਮਨਾਉਣ ਦਾ ਢੰਡੋਰਾ ਪਿੱਟਦੇ ਰਹਿੰਦੇ ਹਨ। ਪਰ ਹਕੀਕਤ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਕੁਝ ਹੋਰ ਹੀ ਨਜ਼ਰ ਆਉਂਦੀ ਹੈ ਦੀਵਾਲੀ ਤੋਂ ਦੀਵਾਲੀ ਵਾਲੇ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵਾਤਾਵਰਣ ਦੂਸ਼ਿਤ ਹੋ ਗਿਆ। ਕਿਉਂਕਿ ਪਟਾਕੇ ਬਹੁਤ ਚਲਾਏ ਜਾ ਰਹੇ ਹਨ। ਉੱਥੇ ਹੀ ਮੁਕਤਸਰ ਦੇ ਵਿੱਚ ਐਲ.ਐਲ.ਬੀ ਕਰਨ ਵਾਲਾ ਨੌਜਵਾਨ ਗੁਰਬਾਜ ਸਿੰਘ ਨੇ ਦੱਸਿਆ ਕਿ ਅੱਜ ਪ੍ਰਦੂਸ਼ਣ ਬਹੁਤ ਫੈਲ ਚੁੱਕਿਆ ਹੈ। ਪਰ ਗ੍ਰੀਨ ਦੀਵਾਲੀ ਕਹਿਣ ਵਾਲੇ ਹਨ ਪਰ ਕੋਈ ਵੀ ਸਮਾਜ ਸੇਵੀ ਸੰਸਥਾ ਜਾ ਵਿਧਾਇਕ ਇੱਕ ਦਿਨ ਵੀ ਕੋਈ ਬੂਟਾ ਲਗਾਉਣ ਨਹੀ ਆਇਆ।