ਦੀਵਾਲੀ ਮੌਕੇ ਗੋਰਾਇਆ ਪੁਲਿਸ ਨੇ ਸ਼ਹਿਰ 'ਚ ਕੀਤਾ ਫਲੈਗ ਮਾਰਚ - Goraya police
ਜਲੰਧਰ: ਗੋਰਾਇਆ ਪੁਲਿਸ ਪ੍ਰਸ਼ਾਸਨ ਨੇ ਸੀਨੀਅਰ ਅਫ਼ਸਰਾਂ ਦੀਆਂ ਹਦਾਇਤਾਂ ਉੱਤੇ ਸ਼ਹਿਰ ਵਿੱਚ ਇੱਕ ਫਲੈਗ ਮਾਰਚ ਕੀਤਾ। ਇਹ ਫਲੈਗ ਮਾਰਚ ਗੋਰਾਇਆ ਦੇ ਮੇਨ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਮੇਨ ਚੌਂਕ ਵਿਖੇ ਸਮਾਪਤ ਹੋਇਆ। ਥਾਣਾ ਗੁਰਾਇਆ ਦੇ ਐਸ.ਐਚ.ਓ ਹਰਦੀਪ ਸਿੰਘ ਨੇ ਕਿਹਾ ਕਿ ਲੋਕਾਂ ਦੀ ਹਿਫ਼ਾਜ਼ਤ ਲਈ ਗੋਰਾਇਆ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਉੱਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।