ਲੋਕ ਇਨਸਾਫ਼ ਪਾਰਟੀ ਨੇ 2022 ਲਈ ਕੱਸੀ ਕਮਰ, ਸਾਰੇ ਹਲਕਿਆਂ ’ਚ ਪ੍ਰਧਾਨ ਲਾਉਣ ਦੀ ਤਿਆਰੀ - ਲੋਕ ਇਨਸਾਫ਼ ਪਾਰਟੀ
ਲੋਕ ਇਨਸਾਫ਼ ਪਾਰਟੀ ਵੱਲੋਂ ਪੰਜਾਬ ਚ ਯੂਥ ਪ੍ਰਧਾਨ ਤੇ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ ਕੀਤੇ ਗਏ। ਪੰਜਾਬ ਚ ਯੂਥ ਪ੍ਰਧਾਨ ਗੋਲਡੀ ਕੈਂਥ ਨੇ ਕਿਹਾ ਕਿ ਪਾਰਟੀ ਵੱਲੋਂ ਯੂਥ ਦੇ ਵਿੱਚ ਨਵੀਆਂ ਨਿਯੁਕਤੀਆਂ ਕਰਨ ਦੇ ਸਬੰਧ ਵਿੱਚ ਬਾਕੀ ਧਾਰਮਿਕ ਵਿੰਗ, ਕਿਸਾਨ ਵਿੰਗ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਨਿਯੁਕਤੀਆਂ ਉਨ੍ਹਾਂ ਵੱਲੋਂ ਸਾਰੇ ਜ਼ਿਲ੍ਹਿਆਂ ਚ ਕੀਤੀਆਂ ਜਾਣਗੀਆਂ। ਇਸਦੇ ਚੱਲਦੇ ਫ਼ਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਪਰਮਿੰਦਰ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਥਾਪਿਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ 117 ਹਲਕਿਆਂ ਦੇ ਪ੍ਰਧਾਨ ਲਗਾਏ ਜਾਣਗੇ ਜਿਸ ਨਾਲ ਪਾਰਟੀ ਹੋਰ ਵੀ ਮਜਬੂਤ ਹੋਵੇਗੀ।