ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ - celebrated parkash purab with flowers
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮਨਮੋਹਕ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿਦੇਸ਼ ਤੋਂ ਲੱਗਭਗ 15 ਕਿਸਮ ਦੇ 100 ਟਨ ਫੁੱਲਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਇਆ ਗਿਆ ਹੈ। ਰੰਗ ਬਰੰਗੇ ਫੁੱਲਾਂ ਨਾਲ ਜਿੱਥੇ ਹਰਿਮੰਦਰ ਸਾਹਿਬ ਮਹਿਕ ਰਿਹਾ ਹੈ, ਉੱਥੇ ਹੀ ਵਾਤਾਵਰਨ ਵੀ ਸੁਗੰਧਿਤ ਬਣਇਆ ਹੋਇਆ ਹੈ । ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਵੇਖ ਕੇ ਆਪਣੇ ਆਪ ਨੂੰ ਵਡਭਾਗਾਂ ਮਹਿਸੂਸ ਕਰ ਰਿਹਾ ਹੈ। ਹਰਿਮੰਦਰ ਸਾਹਿਬ ਨੂੰ ਰੰਗ ਬਰੰਗੇ ਫੁੱਲਾਂ ਨਾਲ ਸਜਾਉਣ ਲਈ ਮੁੰਬਈ ਤੋਂ ਵਿਸ਼ੇਸ਼ ਤੋਰ 'ਤੇ ਆਏ 300 ਦੇ ਕਰੀਬ ਕਾਰੀਗਰ ਤਿੰਨ ਦਿਨ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਉਣ ਵਿੱਚ ਦਿਨ ਰਾਤ ਲੱਗੇ ਰਹੇ ਹਨ। ਇਸ ਮੌਕੇ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਵੀ ਗੁਰੂ ਘਰ ਆ ਦਰਸ਼ਨ ਕੀਤੇ।
Last Updated : Aug 31, 2019, 3:35 PM IST