ਅੰਮ੍ਰਿਤਸਰ ਵਿੱਚ ਗੁਰਦੁਆਰਾ ਸਾਹਿਬ 'ਚ ਸੋਨੇ ਦਾ ਗੁੰਬਦ ਹੋਇਆ ਚੋਰੀ - ਗੁਰਦੁਆਰਾ ਸਾਹਿਬ 'ਚ ਚੋਰਾਂ ਨੇ ਸੋਨੇ ਦਾ ਗੁਬੰਦ ਚੋਰੀ
ਅੰਮ੍ਰਿਤਸਰ: ਦਿਨੋ-ਦਿਨ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਤੇ ਸਥਾਨਕ ਕਸਬਾ ਈਸਾਪੁਰ ਦੇ ਗੁਰਦੁਆਰਾ ਸਾਹਿਬ 'ਚ ਚੋਰਾਂ ਨੇ ਸੋਨੇ ਦਾ ਗੁਬੰਦ ਚੋਰੀ ਕਰ ਲਿਆ ਹੈ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 8 ਤੋਲੇ ਦਾ ਸੀ ਤੇ ਉਸ ਦੀ ਕੀਮਤ 4 ਲੱਖ ਤੋਂ ਵੱਧ ਸੀ। ਉਨ੍ਹਾਂ ਦੱਸਿਆ ਕਿ ਇਸਦੀ ਸੇਵਾ ਉਗਰ ਔਲਖ ਤੋਂ ਫੌਜਾ ਸਿੰਘ ਨੇ ਸੇਵਾ ਕਰਵਾਈ ਗਈ ਸੀ ਅਤੇ ਰਾਤ ਸਮੇਂ ਖੰਡਾ ਚੜ੍ਹਾਇਆ ਗਿਆ ਸੀ। ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਤੇ ਜਲਦ ਕਾਰਵਾਈ ਦੀ ਮੰਗ ਕੀਤੀ।