ਮੋਟਰ ਸਾਇਕਲ ਸਵਾਰ ਲੁਟੇਰਿਆਂ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਨਿਸ਼ਾਨਾ - ਮਹਿਲਾ ਦੀ ਲੁਟੇਰਿਆਂ ਨੇ ਖੋਹੀ ਸੋਨੇ ਦੀ ਚੈਨ
ਰੂਪਨਗਰ: ਦਸਮੇਸ਼ ਨਗਰ 'ਚ ਇੱਕ ਬੁਜ਼ਰਗ ਮਹਿਲਾ ਨਾਲ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੁੱਟਖੋਹ ਦੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਲੁਟੇਰਿਆਂ ਨੇ ਇਸ ਲੁੱਟਖੋਹ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਮਹਿਲਾ ਆਪਣੇ ਘਰ ਦੇ ਵਰਾਂਡੇ 'ਚ ਬੈਠ ਕੇ ਚਾਹ ਪੀ ਰਹੀ ਸੀ। ਬੁਜ਼ਰਗ ਮਹਿਲਾ ਨੇ ਦੱਸਿਆ ਕਿ ਇਹ 2 ਲੁਟੇਰੇ ਸੀ ਤੇ ਮੋਟਰਸਾਈਕਲ 'ਤੇ ਸਵਾਰ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੁਟੇਰਿਆਂ ਨੇ ਇੱਕਦਮ ਮੇਰੇ ਗਲੇ ਨੂੰ ਝਪਟਾ ਮਾਰਿਆ ਤੇ ਚੈਨ ਲੈ ਕੇ ਫਰਾਰ ਹੋ ਗਏ। ਉਨ੍ਹਾਂ ਲੁਟੇਰਿਆਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ।ਉਨ੍ਹਾਂ ਦੱਸਿਆ ਕਿ 10 ਸਾਲ ਪਹਿਲਾਂ ਵੀ ਉਨ੍ਹਾਂ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਚੁੱਕਿਆ ਹੈ। ਪੁਲਿਸ ਕੋਲ ਮਾਮਲੇ ਦੀ ਰਿਪੋਰਟ ਦਰਜਾ ਕਰਵਾ ਦਿੱਤੀ ਗਈ ਹੈ।