ਪੰਜਾਬ

punjab

ETV Bharat / videos

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਥੱਲੇ ਲਾਇਆ ਸੁਨਿਆਰ ਵਪਾਰਿਆ ਨੂੰ - ਸੋਨੇ ਚਾਂਦੀਆਂ ਦੀਆ ਕੀਮਤਾਂ ਵਿੱਚ ਵਾਧਾ

By

Published : Aug 31, 2019, 12:54 PM IST

ਲੁਧਿਆਣਾ : ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਲੁਧਿਆਣੇ ਦਾ ਸਰਾਫ਼ਾ ਬਾਜ਼ਾਰ ਮੰਦੀ ਦੀ ਮਾਰ ਹੇਠ ਗਿਆ ਹੈ। ਹਾਲਾਤ ਇਹ ਨੇ ਕਿ ਸੁਨਿਆਰੇ ਬਿਨ੍ਹਾਂ ਵਿਕਰੀ ਤੋਂ ਹੀ ਰੋਜ਼ਾਨਾ ਘਰ ਵਾਪਸ ਜਾ ਰਹੇ ਹਨ। ਬਾਜ਼ਾਰਾਂ ਦੇ ਵਿੱਚ ਸੁੰਨ ਪਸਰੀ ਹੋਈ ਹੈ।ਲੁਧਿਆਣਾ ਸਰਾਫ਼ਾ ਬਾਜ਼ਾਰ ਦੇ ਸੁਨਿਆਰਾ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ ਤਿਉਹਾਰ ਵੀ ਮੰਦੀ ਨਾਲ ਹੀ ਨਿਕਲਣਗੇ। ਸੋਨੇ ਦੀ ਕੀਮਤ ਤਕਰੀਬਨ 38400 ਰੁਪਏ ਪ੍ਰਤੀ ਤੋਲਾ ਹੋ ਗਈ ਹੈ। ਜਦੋਂ ਕਿ ਚਾਂਦੀ ਲਗਭਗ 48000 ਰੁਪਏ ਕਿੱਲੋ ਵਿਕ ਰਿਹਾ ਹੈ। ਲੁਧਿਆਣਾ ਜਿਊਲਰ ਐਸੋਸੀਏਸ਼ਨ ਦੇ ਪ੍ਰਧਾਨ ਪੱਪੂ ਧੀਰ ਨੇ ਦੱਸਿਆ ਹੈ ਕਿ ਇਸ ਵਾਰ ਲਗਭਗ 75-80 ਫੀਸਦੀ ਦੀ ਮੰਦੀ ਹੋਈ ਹੈ। ਦੁਕਾਨਾਂ ਤੇ ਗਾਹਕ ਨਹੀਂ ਹਨ ਤੇ ਸਰਕਾਰ ਛੋਟੇ ਵਪਾਰੀਆਂ ਦੀ ਬਾਂਹ ਨਹੀਂ ਫੜ ਰਹੀ। ਲਗਾਤਾਰ ਟੈਕਸ ਵਧਾਇਆ ਜਾ ਰਿਹਾ ਹੈ। ਨਾਲ ਹੀ ਜਿਊਲਰ ਐਸੋਸੀਏਸ਼ਨ ਦੇ ਸਕੱਤਰ ਤ੍ਰਿਭੁਵਨ ਥਾਪਰ ਨੇ ਵੀ ਕਿਹਾ ਕਿ ਹਾਲਾਤ ਬਦ ਤੋਂ ਬਦਤਰ ਹੋ ਰਹੀ ਹੈ ਤੇ ਸੋਨੇ ਚਾਂਦੀ ਦੀ ਕੀਮਤਾਂ ਵਧਣ ਕਾਰਨ ਬਾਜ਼ਾਰਾਂ ਦੇ ਵਿੱਚ ਗਾਹਕ ਨਹੀਂ ਹੈ। ਸੋਨਾ ਦੀਆਂ ਕੀਮਤਾਂ ਪ੍ਰਤੀ 10 ਗ੍ਰਾਮ ਮਾਰਚ ਮਹੀਨੇ ਵਿੱਚ 34660 ਰੁਪਏ ਅਪ੍ਰੈਲ ਮਹੀਨੇ ਵਿੱਚ 32310 ਰੁਪਏ ਮਈ ਮਹੀਨੇ ਵਿੱਚ 33800 ਰੁਪਏ ਜੂਨ ਮਹੀਨੇ ਵਿੱਚ 35100 ਰੁਪਏ ਜੁਲਾਈ ਮਹੀਨੇ ਵਿੱਚ 33646 ਰੁਪਏ ਅਗਸਤ ਮਹੀਨੇ ਵਿੱਚ 38400 ਰੁਪਏ ਚਾਂਦੀ ਦੀਆਂ ਕੀਮਤਾਂ ਪ੍ਰਤੀ 1 ਕਿਲੋ ਮਾਰਚ ਮਹੀਨੇ ਵਿੱਚ 38650 ਰੁਪਏ ਅਪ੍ਰੈਲ ਮਹੀਨੇ ਵਿੱਚ 40647 ਰੁਪਏ ਮਈ ਮਹੀਨੇ ਵਿੱਚ 40500 ਰੁਪਏ ਜੂਨ ਮਹੀਨੇ ਵਿੱਚ 39850 ਰੁਪਏ ਜੁਲਾਈ ਮਹੀਨੇ ਵਿੱਚ 43842 ਰੁਪਏ ਅਗਸਤ ਮਹੀਨੇ ਵਿੱਚ 48500 ਰੁਪਏ

ABOUT THE AUTHOR

...view details