ਉੱਤਰ ਰੇਲਵੇ ਦੇ ਜੀ.ਐਮ. ਨੇ ਕੀਤਾ ਫ਼ਿਰੋਜ਼ਪੁਰ ਦੌਰਾ - gm northern railway
ਉਤਰ ਰੇਲਵੇ ਦੇ ਜੀ. ਐਮ. ਟੀ ਪੀ ਸਿੰਘ ਨੇ ਮੰਗਲਵਾਰ ਨੂੰ ਫ਼ਿਰੋਜ਼ਪੁਰ ਰੇਲ ਡਿਵੀਜ਼ਨ ਦੇ ਦੌਰੇ 'ਤੇ ਖਾਸ ਤੌਰ ਤੇ ਪਹੁੰਚੇ। ਉਨ੍ਹਾਂ ਰੇਲਵੇ ਦੇ ਡਿਵੀਜਨਲ ਹਸਪਤਾਲ ਦਾ ਦੌਰਾ ਕਰਕੇ ਓਥੇ ਰੇਲਵੇ ਹਸਪਤਾਲ ਦੀਆਂ ਦਵਾਈਆਂ ਨੂੰ ਆਨਲਾਈਨ ਕਰਨ ਦਾ ਉਦਘਾਟਨ ਕੀਤਾ। ਇਸ ਮੁਤਾਬਕ ਹੁਣ ਰੇਲਵੇ ਹਸਪਤਾਲ ਵਿੱਚ ਦਾਖਿਲ ਹੋਣ ਵਾਲੇ ਮਰੀਜ ਨੂੰ ਰੇਲਵੇ ਦੇ ਦੇਸ਼ ਭਰ ਵਿੱਚ ਕਿਸੇ ਵੀ ਹਸਪਤਾਲ ਵਿੱਚ ਮੌਜੂਦ ਦਵਾਈ ਦੀ ਜਾਣਕਾਰੀ ਮਿਲ ਜਾਵੇਗੀ। ਮਰੀਜ਼ ਖਤਮ ਦਵਾਈ ਬਾਰੇ ਮੌਜੂਦਾ ਹਸਪਤਾਲ 'ਚ ਆਨਲਾਈਨ ਹੀ ਆਪਣੀ ਜ਼ਰੂਰਤ ਦਰਜ ਕਰਵਾ ਸਕਣਗੇ। ਇਸ ਤੋਂ ਅਲਾਵਾ ਜੀ.ਐਮ. ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਸਟੇਸ਼ਨ ਤੋਂ ਸਪੈਸ਼ਲ ਗੱਡੀਆਂ ਚਲਾਈਆਂ ਜਾਣਗੀਆਂ।