ਮੰਡੀ ਗੋਬਿੰਦਗੜ ਦੇ ਦੁਸਿਹਰੇ ਦੀਆਂ ਝਲਕੀਆਂ, ਦੇਖੋ ਵੀਡੀਓ - ਡਿਪਟੀ ਕਮਿਸ਼ਨਰ ਫ਼ਤਿਹਗੜ
ਸ੍ਰੀ ਫ਼ਤਿਹਗੜ੍ਹ ਸਾਹਿਬ: ਦੁਸ਼ਿਹਰੇ ਦਾ ਤਿਉਹਾਰ ਜਿੱਥੇ ਅੱਜ ਪੂਰੇ ਦੇਸ਼ ਭਰ ਵਿੱਚ ਵੱਡੀ ਧੂਮਧਾਮ ਦੇ ਨਾਲ ਮਨਾਇਆ ਗਿਆ ਹੈ। ਉਥੇ ਹੀ ਜਿਲ੍ਹਾ ਫਤਿਹਗੜ ਸਾਹਿਬ ਵਿੱਚ ਪੈਂਦੀ ਸਟੀਲ ਸਿਟੀ ਵਿੱਚ ਵੀ ਵਿਜੈਦਸ਼ਮੀ ਦਾ ਤਿਉਹਾਰ ਸਥਾਨਕ ਦੁਸ਼ਹਿਰਾ ਗਰਾਉਂਡ ਵਿੱਚ ਮਨਾਇਆ ਗਿਆ। ਜਿੱਥੇ ਰਾਵਣ ਕਰੀਬ 60 ਫੁੱਟ ਉੱਚਾ ਅਤੇ ਕੁੰਭਕਰਣ ਅਤੇ ਮੇਘਨਾਥ ਕਰੀਬ 40 ਫੁੱਟ ਉੱਚੇ ਪੁਤਲੇ ਬਨਾਣੇ ਗਏ ਸਨ। ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਕਾਕਾ ਰਣਦੀਪ ਸਿੰਘ ਨੇ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ ਫ਼ਤਿਹਗੜ ਸਾਹਿਬ ਸੁਰਭੀ ਮਲਿਕ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਇਸ ਮੋਕੇ ਰਾਵਣ, ਕੁੰਭਕਰਣ ਅਤੇ ਮੇਘਨਾਥ ਨੂੰ ਅੱਗ ਭੇਂਟ ਕੀਤਾ ਗਿਆ।