ਤਰਨਤਾਰਨ: ਸੂਏ 'ਚੋਂ ਮਿਲੀ ਅਣਪਛਾਤੀ ਲੜਕੀ ਦੀ ਲਾਸ਼ - ਡੀਐਸਪੀ ਰਾਜਬੀਰ ਸਿੰਘ
ਤਰਨਤਾਰਨ: ਸਰਹਾਲੀ ਸੂਏ ਵਿੱਚੋਂ ਇੱਕ ਲੜਕੀ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਲੜਕੀ ਦੀ ਉਮਰ ਤਕਰੀਬਨ ਅਠਾਰਾਂ ਉੱਨੀ ਸਾਲ ਹੈ, ਭਾਈ ਲੱਧੂ ਵਾਲੀ ਸਾਈਡ ਤੋਂ ਰੁੜਦੀ ਹੋਈ ਆਈ ਹੈ, ਜਿਸ ਦੀ ਅਜੇ ਤੱਕ ਕੋਈ ਪਛਾਣ ਨਹੀ ਹੋ ਸਕੀ। ਮੌਕੇ 'ਤੇ ਡੀਐਸਪੀ ਰਾਜਬੀਰ ਸਿੰਘ ਭਿੱਖੀਵਿੰਡ ਐਸਐਚਓ ਥਾਣਾ ਵਲਟੋਹਾ ਬਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।