ਘਰ ਅੰਦਰ ਕੁੜੀ ਨੂੰ ਬੰਧਕ ਬਣਾਕੇ ਲੁੱਟੇ 2 ਲੱਖ ਰੁਪਏ - 2 ਲੱਖ ਰੁਪਏ ਲੈਕੇ ਫਰਾਰ
ਬਠਿੰਡਾ: ਬੱਸ ਸਟੈਂਡ ਦੀ ਬੈਕਸਾਈਡ ਸੀਡੀਆਂ ਵਾਲੇ ਮੁਹੱਲੇ ਵਿੱਚ ਲੁਟੇਰਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰਿਆ ਨੇ ਘਰ ਵਿੱਚ ਲੜਕੀ ਨੂੰ ਬੰਧਕ ਬਣਾ ਕੇ ਕਰੀਬ 2 ਲੱਖ ਰੁਪਏ ਲੈਕੇ ਫਰਾਰ ਹੋ ਗਏ। ਪੀੜਤ ਲੜਕੀ ਮੋਨਿਕਾ ਨੇ ਦੱਸਿਆ, ਕਿ ਉਨ੍ਹਾਂ ਦੇ ਘਰ ਦੀ ਬੈੱਲ ਵੱਜੀ ਜਦੋਂ ਉਸ ਵੱਲੋਂ ਦਰਵਾਜ਼ਾ ਖੋਲ੍ਹਿਆ ਗਿਆ, ਤਾਂ 2 ਲੁਟੇਰਿਆ ਨੇ ਕਿਹਾ, ਕਿ ਕਿਰਾਏਦਾਰ ਹਰਦੀਪ ਨੂੰ ਸਿਲੰਡਰ ਦੇਣਾ ਹੈ, ਜਦੋਂ ਉਹ ਪੁੱਛਣ ਲਈ ਮੁੜੀ ਤਾਂ ਇੱਕ ਨੌਜਵਾਨ ਵੱਲੋਂ ਉਸ ਦਾ ਮੂੰਹ ਬੰਦ ਕਰ ਲਿਆ ਗਿਆ ਅਤੇ ਦੂਜੇ ਨੌਜਵਾਨ ਨੇ ਉਸ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਰੱਖ ਲਿਆ ਕੇ ਉਸ ਨੂੰ ਬੰਧਕ ਬਣਾ ਲਿਆ। ਜਿਸ ਤੋਂ ਬਾਅਦ ਲੁਟੇਰਿਆ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।