ਗਾਂਧੀ ਵਨਿਤਾ ਆਸ਼ਰਮ ਦੀ ਤੀਜੀ ਮੰਜ਼ਿਲ ਤੋਂ ਕੁੜੀ ਨੂੰ ਉਸ ਦੀ ਸਾਥੀ ਨੇ ਦਿੱਤਾ ਧੱਕਾ - gandhi vanita ashram news
ਜਲੰਧਰ ਦੇ ਕਪੂਰਥਲਾ ਚੌਕ 'ਤੇ ਸਥਿਤ ਗਾਂਧੀ ਵਨਿਤਾ ਆਸ਼ਰਮ ਇੱਕ ਵਾਰ ਮੁੜ ਤੋਂ ਸੁਰੱਖਿਆ ਦੇ ਘੇਰੇ ਵਿੱਚ ਆ ਗਿਆ ਹੈ। ਆਸ਼ਰਮ ਵਿੱਚ ਇੱਕ ਕੁੜੀ ਨੇ ਆਪਣੀ ਹੀ ਸਹੇਲੀ ਨੂੰ ਤੀਜੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਕੁੜੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ 'ਤੇ ਆਸ਼ਰਮ ਦੇ ਅਧਿਕਾਰੀਆਂ ਨੇ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾ ਇਸੇ ਆਸ਼ਰਮ 'ਚ ਚਾਰ ਕੁੜੀਆ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।