ਸੜਕ ਹਾਦਸੇ ’ਚ ਲੜਕੀ ਮੌਤ - Girl Died
ਜਲੰਧਰ: ਮਕਸੂਦਾਂ ਰੋਡ ਦੇ ਕੋਲ ਐਕਟਿਵਾ ਸਵਾਰ ਲੜਕੀ ਦੀ ਟਰੱਕ ਦੇ ਨਾਲ ਟੱਕਰ ਹੋਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਲੜਕੀ ਦੀ ਪਛਾਣ ਤਜਿੰਦਰ ਕੌਰ ਨਿਵਾਸੀ ਲਿੱਦੜਾਂ ਦੇ ਤੌਰ ਤੇ ਹੋਈ ਹੈ। ਇਸ ਘਟਨਾ ਤੋਂ ਬਾਅਦ ਲੜਕੀ ਦੇ ਘਰਦਿਆਂ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਜਿਸ ਤੇ ਉਸਦੇ ਘਰਦੇ ਵੀ ਇੱਥੇ ਪੁੱਜੇ ਅਤੇ ਮੌਕੇ ’ਤੇ ਹੀ ਜਲੰਧਰ ਦੀ ਥਾਣਾ ਪੁਲਿਸ ਪਹੁੰਚ ਗਈ ਸੀ। ਜਿਨ੍ਹਾਂ ਨੇ ਮ੍ਰਿਤਕ ਦੇਹ ਨੂੰ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ। ਦੱਸ ਦਈਏ ਕਿ ਲੜਕੀ ਨੂੰ ਟੱਕਰ ਮਾਰਨ ਤੋਂ ਬਾਅਦ ਡਰਾਇਵਰ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਲੋਕਾਂ ਦੀ ਮੱਦਦ ਦੇ ਨਾਲ ਉਸ ਨੂੰ ਅੱਗੇ ਜਾ ਕੇ ਰੋਕ ਦਿੱਤਾ ਗਿਆ।