ਪਿਆਰ 'ਚ ਅੰਨ੍ਹੇ ਆਸ਼ਕ ਨੇ ਆਪਣੀ ਹੀ ਪ੍ਰੇਮੀਕਾ ਨਾਲ ਕੀਤੀ ਕੁੱਟਮਾਰ - crime news
ਲੁਧਿਆਣਾ: ਲੁਧਿਆਣਾ ਦੇ ਦੋਰਾਹਾ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਕੁੜੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਮੌਕੇ ਕੁੜੀ ਨੇ ਮੀਡੀਆ ਨਾਲ ਗ਼ੱਲ ਕਰਦਿਆ ਦੱਸਿਆ ਕਿ ਉਹ ਇੱਕ ਦੁਕਾਨ 'ਤੇ ਨੌਕਰੀ ਕਰਦੀ ਹੈ ਤੇ ਇੱਕ ਮੁੰਡਾ ਉਸ ਨੂੰ ਕਾਫ਼ੀ ਸਮੇਂ ਤੋਂ ਤੰਗ ਕਰ ਰਿਹਾ ਸੀ। ਉਸ ਮੁੰਡੇ ਨੇ ਪੀੜਤ ਕੁੜੀ ਨੂੰ ਜ਼ਬਰਦਸਤੀ ਵਿਆਹ ਕਰਵਾਉਣ ਲਈ ਕਿਹਾ, ਜਦ ਕੁੜੀ ਨੇ ਉਸ ਨੂੰ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਕੁੜੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦ ਇਸ ਬਾਰੇ ਦੋਰਾਹਾ ਦੇ ਐਸਐਚਓ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਹੀ ਪੀੜਤ ਕੁੜੀ ਦੇ ਬਿਆਨਾਂ ਦੇ ਅਧਾਰ 'ਤੇ ਉਸ ਮੁੰਡੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ।