ਕੁੜੀ ਤੇ ਮੁੰਡੇ ਵਾਲੇ ਹੋਏ ਹੱਥੋਪਾਈ, ਪੁਲਿਸ ਵਾਲੇ ਨਜ਼ਰ ਆਏ ਬੇਵਸ - ਕੁੜੀ ਤੇ ਮੁੰਡੇ ਵਾਲੇ ਹੋਏ ਹੱਥੋਪਾਈ
ਲੁਧਿਆਣਾ: ਸ਼ਹਿਰ ’ਚ ਸਥਿਤ ਵੂਮੈਨ ਸੈੱਲ ਸ਼ਾਖਾ ’ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਵਿਆਹ ਸਬੰਧੀ ਝਗੜੇ ਦੇ ਮਸਲੇ ਨੂੰ ਹੱਲ ਕਰਨ ਆਏ ਕੁੜੀ ਅਤੇ ਮੁੰਡੇ ਵਾਲਿਆਂ ਵਿਚਕਾਰ ਹੱਥੋਪਾਈ ਹੋ ਗਈ। ਇਸ ਹੰਗਾਮੇ ਦੌਰਾਨ ਪੁਲਿਸ ਦੋਹਾਂ ਧਿਰਾਂ ਵਿਚਾਲੇ ਬਚਾਅ ਕਰਦੀ ਨਜ਼ਰ ਆਈ। ਕੁੱਟਮਾਰ ਦਾ ਸ਼ਿਕਾਰ ਹੋਏ ਲੜਕੇ ਨੇ ਦੱਸਿਆ ਕਿ ਅੱਜ ਉਹ ਵੂਮੈਨ ਸੈੱਲ ’ਚ ਸਹੁਰੇ ਪਰਿਵਾਰ ਵਾਲਿਆਂ ਨਾਲ ਸਮਝੌਤੇ ਸਬੰਧੀ ਆਏ ਸਨ, ਪਰ ਉਸ ਤੋਂ ਪਹਿਲਾਂ ਹੀ ਸਹੁਰੇ ਪਰਿਵਾਰ ਦੇ ਮੈਬਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਦੂਜੇ ਪਾਸੇ ਲੜਕੀ ਵਾਲਿਆਂ ਨਾਲ ਆਏ ਪਰਿਵਾਰਕ ਮੈਂਬਰ ਨਿਰਮਲ ਸਿੰਘ ਸੋਖੀ ਨੇ ਕਿਹਾ ਕਿ ਲੜਕੇ ਦੀ ਘਰਵਾਲੀ ਰਾਧਾ ਦੇ ਨਾਲ ਉਹ ਆਏ ਸਨ ਪਰ ਪੁਲਿਸ ਦੀ ਮੌਜੂਦਗੀ ਵਿਚ ਉਨ੍ਹਾਂ 'ਤੇ ਹਮਲਾ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।